ਜਾਣ-ਪਛਾਣ
ਮਨੁੱਖੀ ਜੀਵਨ 'ਚ ਸੰਸਾਰ ਵਿੱਚ ਵਿਚਰਦਿਆਂ ਮਾਨਸਿਕ, ਪਰਿਵਾਰਕ, ਸਮਾਜਿਕ, ਧਾਰਮਿਕ ਪੱਧਰ ਤੇ ਵੱਖ-ਵੱਖ ਹਾਲਾਤਾਂ ਨਾਲ ਨਜਿੱਠਦਿਆਂ “ਖੇਮ ਖਜ਼ਾਨੇ" ਦੀ ਪ੍ਰਾਪਤੀ ਤੇ ਇਸਦਾ ਅਹਿਸਾਸ ਕਿਵੇਂ ਹੋਵੇ? ਇਹ ਕਿਤਾਬ ਮਹੱਤਵਪੂਰਨ ਵਿਸ਼ਿਆਂ ਨੂੰ ਲੈ ਕੇ ਕਵਿਤਾ ਤੇ ਨਾਲ ਲਗਦੇ ਹੀ ਸੰਖੇਪ ਵਿਸਥਾਰ ਕਰਦੇ ਸੰਬੰਧਿਤ ਲੇਖਾਂ ਦਾ ਗੁਲਦਸਤਾ ਹੈ। “ਖੇਮ ਖਜ਼ਾਨਾ” ਵਿਚਲੀਆਂ ਕਵਿਤਾਵਾਂ ਅਤੇ ਲੇਖ ਮਹਿਜ਼ ਦਿਲ ਪ੍ਰਚਾਵੇਂ ਦਾ ਵਿਸ਼ਾ ਨਹੀਂ। ਇਸ ਵਿੱਚ ਸਫ਼ਲ ਜੀਵਨ ਜੀਉਣ ਲਈ ਬਹੁਤ ਸਾਰੀਆਂ ਰਮਜ਼ਾਂ ਨੂੰ ਬੜੀ ਸੁਖੈਨ ਭਾਸ਼ਾ ਵਿੱਚ ਖੋਲ੍ਹ ਕੇ ਸਮਝਾਇਆ ਹੈ। ਖੁੱਲ੍ਹੇ ਲਫ਼ਜ਼ਾਂ 'ਚ ਪੂਰੀ ਮਾਨਵਤਾ, ਸਭ ਧਰਮਾਂ ਲਈ, ਵਿਸ਼ਵ ਸ਼ਾਂਤੀ ਲਈ ਇਨਸਾਨੀਅਤ ਤੇ ਸਾਂਝੀਵਾਲਤਾ ਦਾ ਉਪਦੇਸ਼ ਹੈ। ਭਾਈ ਸਾਹਿਬ ਨੇ ਆਪਣੇ ਨਿੱਜੀ ਤਜ਼ਰਬਿਆਂ 'ਤੇ ਅਧਾਰਤ ਵੀ ਕਈ ਵਿਸ਼ਿਆਂ 'ਤੇ ਚਾਨਣ ਪਾਇਆ ਹੈ। ਬੇਸ਼ਕੀਮਤੀ ਨੁਕਤੇ ਪੇਸ਼ ਕੀਤੇ ਹਨ ਜਿੰਨ੍ਹਾਂ ਰਾਹੀਂ ਪਰਿਵਾਰਕ ਝਗੜੇ-ਕਲੇਸ਼ਾਂ ਤੋਂ ਸੁਤੇ-ਸਿਧ ਨਿਜ਼ਾਤ ਪਾਈ ਜਾ ਸਕਦੀ ਹੈ।
Khem Khazana
SKU: 9780646881256
₹350.00Price
No Reviews YetShare your thoughts.
Be the first to leave a review.


