ਮੈਂ ਜੌਹਨ ਰੀਡ ਦੀ ਕਿਤਾਬ “ਦਸ ਦਿਨ ਜਿਨ੍ਹਾਂ ਦੁਨੀਆਂ ਹਿਲਾ ਦਿੱਤੀ" ਬੜੀ ਦਿਲਚਸਪੀ ਅਤੇ ਕਦੇ ਘੱਟ ਨਾ ਹੋਣ ਵਾਲੀ ਇਕਾਗਰਤਾ ਨਾਲ ਪੜ੍ਹੀ ਹੈ। ਮੈਂ ਦੁਨੀਆਂ ਦੇ ਮਜ਼ਦੂਰਾਂ ਨੂੰ ਬਿਨਾਂ ਕਿਸੇ ਸੰਕੋਚ ਸਲਾਹ ਦਿਆਂਗਾ ਕਿ ਉਹ ਇਹਨੂੰ ਪੜ੍ਹਨ । ਇਹ ਇੱਕ ਅਜਿਹੀ ਕਿਤਾਬ ਹੈ, ਜਿਸ ਸੰਬੰਧੀ ਮੇਰੀ ਇੱਛਾ ਹੈ ਕਿ ਇਹ ਲੱਖਾਂ ਦੀ ਗਿਣਤੀ ਵਿੱਚ ਛਪੇ ਅਤੇ ਸਭਨਾਂ ਭਾਸ਼ਾਵਾਂ ਵਿੱਚ ਅਨੁਵਾਦੀ ਜਾਵੇ । ਪ੍ਰੋਲਤਾਰੀ ਇਨਕਲਾਬ ਅਤੇ ਪ੍ਰੋਲਤਾਰੀ ਦੀ ਡਿਕਟੇਟਰੀ ਅਸਲ ਵਿੱਚ ਕੀ ਹੈ, ਇਹ ਗੱਲ ਸਮਝਣ ਲਈ ਜਿਹੜੀਆਂ ਘਟਨਾਵਾਂ ਏਨੀਆਂ ਮਹੱਤਵਪੂਰਨ ਹਨ, ਉਨ੍ਹਾਂ ਦਾ ਇਸ ਕਿਤਾਬ ਵਿੱਚ ਸੱਚਾ ਅਤੇ ਅਤਿਅੰਤ ਜਿਊਂਦਾ- ਜਾਗਦਾ ਚਿੱਤਰ ਪੇਸ਼ ਕੀਤਾ ਗਿਆ ਹੈ। ਅੱਜ ਇਨ੍ਹਾਂ ਸਮੱਸਿਆਵਾਂ ਦੀ ਵਿਆਪਕ ਚਰਚਾ ਹੋ ਰਹੀ ਹੈ, ਪਰ ਇਸ ਤੋਂ ਪਹਿਲਾਂ ਕਿ ਕੋਈ ਮਨੁੱਖ ਇਨ੍ਹਾਂ ਵਿਚਾਰਾਂ ਨੂੰ ਅਪਣਾਏ ਜਾਂ ਠੁਕਰਾਏ, ਉਹਨੂੰ ਆਪਣੇ ਫ਼ੈਸਲੇ ਦੇ ਪੂਰੇ ਮਹੱਤਵ ਨੂੰ ਸਮਝਣਾ ਹੋਵੇਗਾ। ਜੌਹਨ ਰੀਡ ਦੀ ਪੁਸਤਕ ਇਸ ਸਵਾਲ ਨੂੰ ਹੱਲ ਕਰਨ ਵਿੱਚ ਨਿਸ਼ਚੇ ਹੀ ਸਹਾਇਤਾ ਦੇਵੇਗੀ, ਜੋ ਕੌਮਾਂਤਰੀ ਕਿਰਤੀ ਲਹਿਰ ਦੀ ਬੁਨਿਆਦੀ ਸਮੱਸਿਆ ਹੈ।
top of page
SKU: 9788193764152
₹300.00Price
No Reviews YetShare your thoughts.
Be the first to leave a review.
bottom of page


